GurkiBani.Com
ਜੀ ਆਇਆਂ ਨੂੰ!

-Next Live-

Bagapurana
18 19 20 May 2015
Pro. Sarbjit Singh Dhunda
Live: 7 - 10 PM

Lohgarh (Moga)
22 23 24 May 2015
Bhai Panthpreet Singh Khalsa
Live 7 - 11 PM

Hamidi (Barnala)
29 30 31 May 2015
Bhai Panthpreet Singh Khalsa
Live 7 - 11 PM

Bhagike (Moga)
3 June 2015
Pro. Sarbjit Singh Dhunda
Live: 7 - 11 PM

Ghumaan (Gurdaspur)
30 31 OCT. 2015
Dharmik Samagam
Live All Day

ਗੁਰਮਤਿ ਸਮਾਗਮ ਅਤੇ ਧਾਰਮਿਕ ਪ੍ਰੋਗ੍ਰਾਮ ਲਾਈਵ ਕਰਵਾਉਣ ਲਈ ਸਪੰਰਕ ਕਰੋ +91 90564-01699 ....... * If you are facing any kind of problem. please refresh page or call us**

(+91)905-640-1699

GurkiBani.Com

support@gurkibani.com

ਨਿਧੱੜਕ ਤੇ ਨਿਰਪੱਖ ਪ੍ਰਚਾਰ

All Copy Rights @ GurkiBani.com

ਸਿੱਖੀ-ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ ਜਿਸਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਰੱਖੀ। ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ।[੧] ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪਰਮਾਤਮਾ ਦੇ ਗੁਣ ਸਿੱਖਣ ਵਾਲਾ। ਸਿੱਖੀ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ ਜੋ ਸਿੱਖਾਂ ਦੇ ਧਾਰਮਕ ਪੁਸਤਕ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਸਿੱਖ ਧਰਮ ਦੇ ਦਰਸ਼ਨ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਮੁੱਖਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ ਜਿਸਨੂੰ ਇੱਕ ਓਅੰਕਾਰ   ਦੁਆਰਾ ਦਰਸਾਇਆ ਜਾਂਦਾ ਹੈ। ਸਿੱਖ ਸਵਰਗ ਅਤੇ ਨਰਕ ਵਿੱਚ ਯਕੀਨ ਨਹੀਂ ਰੱਖਦੇ।

ਗੁਰੂ ਨਾਨਕ ਦੇਵ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੋਬਿੰਦ ਸਿੰਘ(1666-1708) ਤੱਕ ਜਾਰੀ ਰਹੀ ਜਿੰਨ੍ਹਾਂ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਕਾਇਮ ਕੀਤਾ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਨਾਂ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਸਮਾਪਤ ਕੀਤਾ।

ਸਿੱਖਾਂ ਦੀ ਸਭ ਤੋਂ ਵੱਡੀ ਗਿਣਤੀ ਪੰਜਾਬ, ਭਾਰਤ ਵਿੱਚ ਰਹਿੰਦੀ ਹੈ ਅਤੇ ਇਸਤੋਂ ਬਿਨਾਂ ਪੰਜਾਬ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਯੂਰਪੀ ਅਤੇ ਹੋਰ ਦੇਸ਼ਾਂ ਵਿੱਚ ਸਿੱਖਾਂ ਦੀ ਕਾਫੀ ਗਿਣਤੀ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ 
GurkiBani.com ਕੌਮੀ ਚੇਤਨਤਾ, ਖਾਲਸਾਈ ਵਿਰਸਾ ਅਤੇ ਸਿੱਖ ਸਭਿਆਚਾਰ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਵਚਨਬੱਧ ਹੈ। ਧਾਰਮਿਕ ਅਤੇ ਇਤਿਹਾਸਿਕ ਪ੍ਰੋਗਰਾਮਾਂ ਦਾ ਅਧਾਰ ਕੇਵਲ ਤੇ ਕੇਵਲ ”ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ” ਦੇ ਸਿਧਾਂਤ ਨੂੰ ਸਮਰਪਿਤ ਹੋਵੇਗਾ। ਹਰ ਇੱਕ ਸਿੱਖ ਆਪਣਾ ਫਰਜ਼ ਪਹਿਚਾਣਦਾ ਹੋਇਆ ਆਪਣੇ ਇਸ ਪੰਥਿਕ GurkiBani.com ਦੀ ਅਵਾਜ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਵੇ।​